ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਅਨੁਵਾਦਕ/ਦੁਭਾਸ਼ੀਏ ਜਾਂ ਭਾਸ਼ਾ ਸੇਵਾ ਪ੍ਰਦਾਤਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨਾ

ਸ਼੍ਰੇਣੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਨਾਲ ਕੰਮ ਕਰਨਾ ਪ੍ਰਕਾਸ਼ਿਤ ਹੋਈ 15 ਜਨਵਰੀ 2026


ਜਦੋਂ ਤੁਹਾਨੂੰ ਅਨੁਵਾਦ (translator) ਜਾਂ ਦੁਭਾਸ਼ੀਆ (interpreter) ਸੇਵਾਵਾਂ ਦੀ ਲੋੜ ਹੁੰਦੀ ਹੈ, ਤਾਂ ਤੁਸੀਂ ਕਿਸੇ ਨਿੱਜੀ ਅਨੁਵਾਦਕ/ਦੁਭਾਸ਼ੀਏ ਜਾਂ ਭਾਸ਼ਾ ਸੇਵਾ ਪ੍ਰਦਾਤਾ (language service provider, LSP) ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੇ ਹੋ।

1. ਆਪਣੀਆਂ ਜ਼ਰੂਰਤਾਂ ਨੂੰ ਨਿਰਧਾਰਤ ਕਰੋ

  • ਪਛਾਣ ਕਰੋ ਕਿ ਤੁਹਾਨੂੰ ਕਿਸ ਕਿਸਮ ਦੀ ਸੇਵਾ ਦੀ ਲੋੜ ਹੈ—ਅਨੁਵਾਦ, ਦੁਭਾਸ਼ੀਆ, ਜਾਂ ਦੋਵੇਂ
  • ਲੋੜੀਂਦੀਆਂ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਨਿਰਧਾਰਤ ਕਰੋ
  • ਇਹ ਵੀ ਵਿਚਾਰ ਕਰੋ ਕਿ ਕੀ ਤੁਹਾਨੂੰ ਕਿਸੇ ਖ਼ਾਸ ਵਿਸ਼ੇ ਦੀ ਮੁਹਾਰਤ ਵਾਲੇ ਵਿਅਕਤੀ ਦੀ ਲੋੜ ਹੈ
  • ਇਹ ਵੀ ਨਿਰਧਾਰਤ ਕਰੋ ਕਿ ਕੀ ਇਹ ਪ੍ਰੋਜੈਕਟ ਇੱਕ ਵਾਰ ਦਾ ਹੈ ਜਾਂ ਲੰਬੇ ਸਮੇਂ ਲਈ ਚੱਲਣ ਵਾਲਾ ਹੈ, ਅਤੇ ਇਸਦੀ ਕੋਈ ਅੰਤਿਮ ਮਿਤੀ ਕੀ ਹੋਵੇਗੀ
ਨਿੱਜੀ ਤੌਰ ‘ਤੇ ਕੰਮ ਕਰਨ ਵਾਲੇ ਅਨੁਵਾਦਕ ਅਤੇ ਦੁਭਾਸ਼ੀਏLSPs
ਨਿੱਜੀ ਤੌਰ ‘ਤੇ ਕੰਮ ਕਰਨ ਵਾਲੇ ਅਨੁਵਾਦਕ ਅਤੇ ਦੁਭਾਸ਼ੀਏ ਸਿੱਧਾ ਸੰਪਰਕ ਅਤੇ ਨਿੱਜੀ ਪਹੁੰਚ ਪ੍ਰਦਾਨ ਕਰਦੇ ਹਨ। ਉਹ ਅਕਸਰ ਲਾਗਤ-ਪ੍ਰਭਾਵਸ਼ਾਲੀ ਅਤੇ ਲਚਕਦਾਰ ਹੁੰਦੇ ਹਨ, ਖ਼ਾਸ ਕਰਕੇ ਘੱਟ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਜਾਂ ਛੋਟੇ ਪ੍ਰੋਜੈਕਟਾਂ ਲਈ। LSPs ਵੱਡੇ ਪ੍ਰੋਜੈਕਟਾਂ ਨੂੰ ਸੰਭਾਲ ਸਕਦੇ ਹਨ, ਜਿਨ੍ਹਾਂ ਵਿੱਚ ਕਈ ਭਾਸ਼ਾਵਾਂ ਸ਼ਾਮਲ ਹੁੰਦੀਆਂ ਹਨ, ਜਿਵੇਂ ਕਿ ਕਾਨਫਰੰਸਾਂ, ਸਮਾਗਮ ਜਾਂ ਵੱਡੀ ਮਾਤਰਾ ਵਾਲਾ ਅਨੁਵਾਦ ਦਾ ਕੰਮ। ਉਨ੍ਹਾਂ ਕੋਲ ਅਕਸਰ ਅਨੁਵਾਦ ਜਾਂ ਦੁਭਾਸ਼ੀਆ ਤਕਨਾਲੋਜੀਆਂ ਅਤੇ ਟੂਲਾਂ ਤੱਕ ਵਧੇਰੇ ਪਹੁੰਚ ਹੁੰਦੀ ਹੈ।

2. ਪ੍ਰਮਾਣ ਪੱਤਰਾਂ ਅਤੇ ਗੁਣਵੱਤਾ ਦੀ ਜਾਂਚ ਕਰੋ

ਇਸ ਵੈੱਬਸਾਈਟ ‘ਤੇ ਉਪਲਬਧ ‘Check a NAATI Certification’ (NAATI ਸਰਟੀਫਿਕੇਸ਼ਨ ਦੀ ਜਾਂਚ ਕਰੋ) ਟੂਲ ਦੀ ਵਰਤੋਂ ਕਰਕੇ ਪੁਸ਼ਟੀ ਕਰੋ ਕਿ ਕੀ ਕੋਈ ਅਨੁਵਾਦਕ ਜਾਂ ਦੁਭਾਸ਼ੀਆ NAATI ਵੱਲੋਂ ਪ੍ਰਮਾਣਿਤ (NAATI-certified) ਹੈ ਜਾਂ ਨਹੀਂ।

ਜੇਕਰ ਤੁਸੀਂ LSPs ਨਾਲ ਕੰਮ ਕਰ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਉਹ NAATI-ਪ੍ਰਮਾਣਿਤ ਪੇਸ਼ੇਵਰਾਂ (practitioner) ਨਾਲ ਹੀ ਕੰਮ ਕਰਦੇ ਹਨ। ਜੇਕਰ ਤੁਹਾਨੂੰ ਕੋਈ ਸ਼ੱਕ ਹੋਵੇ, ਤਾਂ ਤੁਸੀਂ ਪੇਸ਼ੇਵਰ ਦੇ CPN (Certified Practitioner Number, CPN) ਦੀ ਮੰਗ ਕਰ ਸਕਦੇ ਹੋ ਤਾਂ ਜੋ ਤੁਸੀਂ NAATI ਵੈੱਬਸਾਈਟ ‘ਤੇ ਉਨ੍ਹਾਂ ਦੇ ਪ੍ਰਮਾਣੀਕਰਣ ਦੀ ਪੁਸ਼ਟੀ ਕਰ ਸਕੋ। ਔਨਲਾਈਨ ਸਮੀਖਿਆਵਾਂ ਅਤੇ ਹਵਾਲਿਆਂ ਦੀ ਜਾਂਚ ਕਰੋ। ਗੁਣਵੱਤਾ ਨਿਯੰਤਰਣ ਪ੍ਰਕਿਰਿਆਵਾਂ ਬਾਰੇ ਪੁੱਛੋ ਅਤੇ ਇਹ ਵੀ ਪੁਸ਼ਟੀ ਕਰੋ ਕਿ ਉਹ ਸੰਬੰਧਿਤ ਸੱਭਿਆਚਾਰਕ ਜਾਣਕਾਰੀ ਅਤੇ ਸ਼ਬਦਾਵਲੀ ਨਾਲ ਜਾਣੂ ਹਨ।

3. ਖ਼ਰਚੇ ਅਤੇ ਮੁੱਲ ਦੀ ਤੁਲਨਾ ਕਰੋ

ਕੀਮਤਾਂ ਦੀ ਤੁਲਨਾ ਕਰਨ ਲਈ ਕਈ ਥਾਵਾਂ ਤੋਂ ਸੰਭਾਵਿਤ ਕੀਮਤਾਂ ਦੀ ਜਾਣਕਾਰੀ ਲਵੋ। ਨਿੱਜੀ ਤੌਰ ‘ਤੇ ਕੰਮ ਕਰਨ ਵਾਲੇ ਅਨੁਵਾਦਕਾਂ ਜਾਂ ਦੁਭਾਸ਼ੀਆਂ ਤੋਂ, ਇਹ ਪੁੱਛਣਾ ਯਕੀਨੀ ਬਣਾਓ ਕਿ ਕੋਈ ਛੁਪੇ ਹੋਏ ਖ਼ਰਚੇ ਜਿਵੇਂ ਤੁਰੰਤ ਕੰਮ ਕਰਨ ਦੀ ਫ਼ੀਸ ਤਾਂ ਨਹੀਂ ਹੈ। LSPs ਲਈ, ਪ੍ਰੋਜੈਕਟ ਪ੍ਰਬੰਧਨ, ਗੁਣਵੱਤਾ ਭਰੋਸਾ ਅਤੇ ਤਕਨਾਲੋਜੀ ਸਹਾਇਤਾ ਵਰਗੇ ਤੱਤਾਂ ਦੇ ਮੁੱਲ ਨੂੰ ਵੀ ਧਿਆਨ ਵਿੱਚ ਰੱਖੋ।

ਕੀ ਤੁਹਾਨੂੰ ਅਧਿਕਾਰਕ ਦਸਤਾਵੇਜ਼ਾਂ ਲਈ ਪ੍ਰਮਾਣਿਤ ਅਨੁਵਾਦ (certified translation) ਦੀ ਲੋੜ ਹੈ?

ਜੇਕਰ ਤੁਹਾਨੂੰ ਜਨਮ ਸਰਟੀਫਿਕੇਟ ਜਾਂ ਅਕਾਦਮਿਕ ਟ੍ਰਾਂਸਕ੍ਰਿਪਟ (ਨੰਬਰ ਕਾਰਡ) ਵਰਗਾ ਕੋਈ ਅਧਿਕਾਰਕ ਦਸਤਾਵੇਜ਼ ਆਸਟ੍ਰੇਲੀਆ ਵਿੱਚ ਵਰਤੋਂ ਲਈ ਅਨੁਵਾਦ ਕਰਵਾਉਣ ਦੀ ਲੋੜ ਹੈ, ਤਾਂ ਆਮ ਤੌਰ ‘ਤੇ ਇਹ ਅਨੁਵਾਦ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਕੀਤਾ ਜਾਣਾ ਲਾਜ਼ਮੀ ਹੁੰਦਾ ਹੈ। ਜੇਕਰ ਤੁਸੀਂ ਕਿਸੇ LSP ਨਾਲ ਕੰਮ ਕਰ ਰਹੇ ਹੋ, ਤਾਂ ਇਹ ਦੱਸਣਾ ਯਕੀਨੀ ਬਣਾਓ ਕਿ ਅਨੁਵਾਦ ਕਿਸੇ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਹੀ ਕੀਤਾ ਗਿਆ ਹੋਵੇ।

ਆਪਣੀਆਂ ਜ਼ਰੂਰਤਾਂ ਲਈ ਸਹੀ ਪੇਸ਼ੇਵਰ ਲੱਭਣ ਲਈ NAATI (NAATI online directory) ਔਨਲਾਈਨ ਡਾਇਰੈਕਟਰੀ ਦੀ ਵਰਤੋਂ ਕਰੋ।

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.