ਸਾਨੂੰ ਸਭ ਨੂੰ ਸਮਝੇ ਜਾਣ ਦਾ ਹੱਕ ਹੈ।
NAATI-ਪ੍ਰਮਾਣਿਤ ਦੁਭਾਸ਼ੀਏ ਦੀ ਮੰਗ ਕਰੋ।
ਸਮੱਸਿਆ
ਸਪੱਸ਼ਟ ਗੱਲਬਾਤ ਸੁਰੱਖਿਅਤ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਲਈ ਬਹੁਤ ਜ਼ਰੂਰੀ ਹੈ। ਇਹ ਲੋਕਾਂ ਨੂੰ ਆਪਣੀ ਸਿਹਤ ਨੂੰ ਸਮਝਣ, ਜਾਣਕਾਰੀ ਅਧਾਰਿਤ ਫ਼ੈਸਲੇ ਕਰਨ ਅਤੇ ਸਹੀ ਸਮੇਂ ’ਤੇ ਸਹੀ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।
ਜੋ ਲੋਕ ਘੱਟ ਜਾਂ ਬਿਲਕੁਲ ਵੀ ਅੰਗਰੇਜ਼ੀ ਨਹੀਂ ਬੋਲਦੇ, ਉਨ੍ਹਾਂ ਲਈ ਭਾਸ਼ਾਈ ਰੁਕਾਵਟਾਂ ਸਿਹਤ ਸੰਭਾਲ ਨੂੰ ਉਲਝਣ ਭਰਿਆ ਜਾਂ ਅਸੁਰੱਖਿਅਤ ਬਣਾ ਸਕਦੀਆਂ ਹਨ। ਮਹੱਤਵਪੂਰਨ ਜਾਣਕਾਰੀ ਗ਼ਲਤ ਸਮਝੀ ਜਾਂ ਛੁੱਟ ਸਕਦੀ ਹੈ, ਜਿਸ ਨਾਲ ਸਵਾਲ ਪੁੱਛਣਾ, ਡਾਕਟਰੀ ਸਲਾਹ ਦੀ ਪਾਲਣਾ ਕਰਨਾ ਜਾਂ ਇਲਾਜ ਸੰਬੰਧੀ ਫ਼ੈਸਲਿਆਂ ’ਤੇ ਭਰੋਸਾ ਮਹਿਸੂਸ ਕਰਨਾ ਮੁਸ਼ਕਿਲ ਹੋ ਸਕਦਾ ਹੈ। ਇਸ ਨਾਲ ਗ਼ਲਤੀਆਂ ਅਤੇ ਮਾੜੇ ਸਿਹਤ ਨਤੀਜੇ ਸਾਹਮਣੇ ਆ ਸਕਦੇ ਹਨ।
ਦੁਭਾਸ਼ੀਏ ਦੀ ਸੇਵਾ ਲਈ ਪਰਿਵਾਰਕ ਮੈਂਬਰਾਂ ਜਾਂ ਗੈਰ-ਸਿੱਖਿਅਤ ਦੋਭਾਸ਼ੀ ਕਰਮਚਾਰੀ ‘ਤੇ ਨਿਰਭਰ ਕਰਨਾ ਲੋਕਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਸ਼ਾਇਦ ਜਾਣਕਾਰੀ ਸਹੀ ਨਾ ਹੋਵੇ, ਨਿੱਜੀ ਵੇਰਵੇ ਸਾਂਝੇ ਕੀਤੇ ਜਾ ਸਕਦੇ ਹਨ, ਅਤੇ ਸੰਵੇਦਨਸ਼ੀਲ ਗੱਲਬਾਤ ਮੁਸ਼ਕਿਲ ਜਾਂ ਅਸਹਿਜ ਹੋ ਸਕਦੀ ਹੈ।
NAATI-ਪ੍ਰਮਾਣਿਤ ਦੁਭਾਸ਼ੀਏ ਸਿਹਤ ਸੰਭਾਲ ਨੂੰ ਸੁਰੱਖਿਅਤ ਅਤੇ ਵਧੇਰੇ ਸ਼ਮੂਲੀਅਤ ਭਰਿਆ ਬਣਾਉਣ ਵਿੱਚ ਮਦਦ ਕਰਦੇ ਹਨ। ਉਹ ਮਰੀਜ਼ਾਂ ਅਤੇ ਸਿਹਤ ਪੇਸ਼ੇਵਰਾਂ ਦਰਮਿਆਨ ਸਪੱਸ਼ਟ, ਸਹੀ ਅਤੇ ਗੁਪਤ ਗੱਲਬਾਤ ਕਰਨ ਵਿੱਚ ਸਹਾਇਤਾ ਕਰਦੇ ਹਨ, ਤਾਂ ਜੋ ਹਰ ਕੋਈ ਗੱਲ ਸਮਝ ਸਕੇ ਅਤੇ ਆਪਣੀ ਗੱਲ ਨੂੰ ਸਮਝਾ ਸਕੇ।
ਬਰਾਬਰੀ ਵਾਲੀ ਸਿਹਤ ਸੰਭਾਲ ਲਈ ਪ੍ਰਮਾਣਿਤ ਦੁਭਾਸ਼ੀਏ
“ਸਾਨੂੰ ਸਭ ਨੂੰ ਸਮਝੇ ਜਾਣ ਦਾ ਹੱਕ ਹੈ” NAATI ਦੀ ਇੱਕ ਰਾਸ਼ਟਰੀ ਜਾਗਰੂਕਤਾ ਮੁਹਿੰਮ ਹੈ ਜੋ ਸਿਹਤ ਸੇਵਾ ਸਥਿਤੀਆਂ ਵਿੱਚ NAATI-ਪ੍ਰਮਾਣਿਤ ਦੁਭਾਸ਼ੀਆਂ ਨਾਲ ਕੰਮ ਕਰਨ ਨੂੰ ਉਤਸ਼ਾਹਿਤ ਕਰਦੀ ਹੈ। ਇਹ ਮਰੀਜ਼ਾਂ ਨੂੰ ਦੁਭਾਸ਼ੀਏ ਦੀ ਬੇਨਤੀ ਕਰਨ ਲਈ ਉਤਸ਼ਾਹਿਤ ਕਰਦੀ ਹੈ ਅਤੇ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਪ੍ਰਮਾਣਿਤ ਦੁਭਾਸ਼ੀਆਂ ਦੀ ਮਹੱਤਤਾ ਸਮਝਣ ਵਿੱਚ ਮਦਦ ਕਰਦਾ ਹੈ।
ਇਹ ਮੁਹਿੰਮ ਹੇਠ ਲਿਖੇ ਖੇਤਰਾਂ ਵਿੱਚ NAATI-ਪ੍ਰਮਾਣਿਤ ਦੁਭਾਸ਼ੀਆਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ:
- ਕਲੀਨਿਕਲ ਸੁਰੱਖਿਆ ਅਤੇ ਜਾਣਕਾਰੀ-ਅਧਾਰਿਤ ਸਹਿਮਤੀ
- ਮਰੀਜ਼ ਦੀ ਮਾਣ-ਮਰਯਾਦਾ ਅਤੇ ਖੁਦਮੁਖਤਿਆਰੀ
- ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਵਿੱਚ ਬਰਾਬਰਤਾ
ਇਹ ਮੁਹਿੰਮ ਇਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ:
- ਉਹ ਭਾਈਚਾਰਕ ਮੈਂਬਰ ਜੋ ਘੱਟ ਜਾਂ ਬਿਲਕੁਲ ਅੰਗਰੇਜ਼ੀ ਨਹੀਂ ਬੋਲਦੇ
- ਬਾਲਗ ਪ੍ਰਭਾਵਸ਼ਾਲੀ ਵਿਅਕਤੀ, ਜਿਵੇਂ ਕਿ ਪਰਿਵਾਰਕ ਮੈਂਬਰ ਅਤੇ ਦੇਖਭਾਲ ਕਰਨ ਵਾਲੇ, ਜੋ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ
- ਮੁੱਢਲੀਆਂ ਅਤੇ ਭਾਈਚਾਰਕ ਸਿਹਤ ਸੇਵਾ ਸਥਿਤੀਆਂ ਵਿੱਚ ਕੰਮ ਕਰਨ ਵਾਲੇ ਸਿਹਤ ਪੇਸ਼ੇਵਰ ਅਤੇ ਸੇਵਾ ਪ੍ਰਦਾਤਾ
“ਸਾਨੂੰ ਸਭ ਨੂੰ ਸਮਝੇ ਜਾਣ ਦਾ ਹੱਕ ਹੈ” ਮੁਹਿੰਮ ਨੂੰ ਰਾਸ਼ਟਰੀ ਅਤੇ ਭਾਈਚਾਰਕ ਪੱਧਰ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਘਰ ਤੋਂ ਬਾਹਰ ਇਸ਼ਤਿਹਾਰਬਾਜ਼ੀ
- ਟੈਲੀਵਿਜ਼ਨ ਅਤੇ ਰੇਡੀਓ
- ਡਿਜ਼ੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮ
- ਇਸ ਵੈੱਬਸਾਈਟ ’ਤੇ ਕੇਂਦਰੀ ਤੌਰ ’ਤੇ ਉਪਲਬਧ ਭਾਈਚਾਰਕ ਸਰੋਤ।
ਮੁਹਿੰਮ ਸਮੱਗਰੀ ਨਾਲ ਵਿਹਾਰਕ ਜਾਣਕਾਰੀ ਵੀ ਦਿੱਤੀ ਗਈ ਹੈ, ਤਾਂ ਜੋ ਮਰੀਜ਼ ਅਤੇ ਸੇਵਾਵਾਂ ਸਮਝ ਸਕਣ ਕਿ NAATI-ਪ੍ਰਮਾਣਿਤ ਦੁਭਾਸ਼ੀਏ ਅਤੇ ਪੇਸ਼ੇਵਰ ਭਾਸ਼ਾਈ ਸੇਵਾਵਾਂ ਤੱਕ ਕਿਵੇਂ ਪਹੁੰਚ ਕਰਨੀ ਹੈ।
Campaign assets
TV commercial (60s)
‘We all deserve to be understood’ TV commercial in collaboration with SBS In Language.
TV commercial with in-language subtitles
Campaign radio spots (45s)
Out of home assets (OOH)
NAATI-ਪ੍ਰਮਾਣਿਤ ਦੁਭਾਸ਼ੀਏ ਨਾਲ ਕਿਉਂ ਕੰਮ ਕਰਨਾ ਚਾਹੀਦਾ ਹੈ?
ਆਸਟ੍ਰੇਲੀਆ ਵਿੱਚ ਦੁਭਾਸ਼ੀਆ ਵਜੋਂ ਕੰਮ ਕਰਨ ਲਈ NAATI ਪ੍ਰਮਾਣਿਕਤਾ ਉਦਯੋਗਿਕ ਮਿਆਰ ਹੈ। NAATI-ਪ੍ਰਮਾਣਿਤ ਦੁਭਾਸ਼ੀਏ ਦੀ ਸੇਵਾ ਲੈਣ ਨਾਲ ਸੁਰੱਖਿਅਤ, ਨੈਤਿਕ ਅਤੇ ਉੱਚ-ਗੁਣਵੱਤਾ ਵਾਲੀ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਸਹਾਇਤਾ ਮਿਲਦੀ ਹੈ।
ਪੇਸ਼ੇਵਰ ਦੁਭਾਸ਼ੀਏ:
- ਸਹੀ ਕਲੀਨਿਕਲ ਸੰਚਾਰ ਨੂੰ ਯਕੀਨੀ ਬਣਾਉਂਦੇ ਹਨ
- ਜਾਣਕਾਰੀ-ਅਧਾਰਿਤ ਸਹਿਮਤੀ ਅਤੇ ਸਾਂਝੇ ਤੌਰ ‘ਤੇ ਫ਼ੈਸਲਾ-ਲੈਣ ਦੀ ਪ੍ਰਕਿਰਿਆ ਨੂੰ ਸਮਰਥਨ ਦਿੰਦੇ ਹਨ
- ਮਰੀਜ਼ ਦੀ ਗੁਪਤਤਾ ਅਤੇ ਮਰਿਆਦਾ ਦੀ ਰੱਖਿਆ ਕਰਦੇ ਹਨ
- ਕਲੀਨਿਕਲ ਗ਼ਲਤੀਆਂ ਅਤੇ ਗ਼ਲਤ ਗੱਲ ਦੇ ਅੱਗੇ ਦੱਸੇ ਜਾਣ ਦੇ ਖ਼ਤਰੇ ਨੂੰ ਘਟਾਉਂਦੇ ਹਨ
- ਸਿਹਤ ਸੇਵਾਵਾਂ ਤੱਕ ਇੱਕ-ਬਰਾਬਰ ਪਹੁੰਚ ਨੂੰ ਸਮਰਥਨ ਦਿੰਦੇ ਹਨ
- ਦੇਖਭਾਲ ਦੀ ਜ਼ਿੰਮੇਵਾਰੀ ਅਤੇ ਮਰੀਜ਼ ਸੁਰੱਖਿਆ ਮਿਆਰਾਂ ਨਾਲ ਮੇਲ ਖਾਂਦੇ ਹਨ
NAATI ਪ੍ਰਮਾਣਿਕਤਾ ਇਹ ਭਰੋਸਾ ਦਿੰਦੀ ਹੈ ਕਿ ਦੁਭਾਸ਼ੀਏ ਅਤੇ ਅਨੁਵਾਦਕ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਪੇਸ਼ੇਵਰ ਮਿਆਰ ਅਤੇ ਯੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।
ਪ੍ਰਮਾਣਿਤ ਦੁਭਾਸ਼ੀਆ ਲੱਭਣਾ
ਭਾਸ਼ਾਵਾਂ, ਸਥਾਨਾਂ ਅਤੇ ਸੇਵਾ ਕਿਸਮਾਂ ਅਨੁਸਾਰ ਯੋਗ ਪੇਸ਼ੇਵਰ ਲੱਭਣ ਲਈ NAATI ਦੀ ਔਨਲਾਈਨ ਡਾਇਰੈਕਟਰੀ ਦੀ ਵਰਤੋਂ ਕਰੋ।
ਡਾਇਰੈਕਟਰੀ ਵੇਖੋ