ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਅਨੁਵਾਦ ਲਈ ਆਪਣੇ ਦਸਤਾਵੇਜ਼ ਨੂੰ ਕਿਵੇਂ ਤਿਆਰ ਕਰਨਾ ਹੈ?

ਸ਼੍ਰੇਣੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਨਾਲ ਕੰਮ ਕਰਨਾ ਪ੍ਰਕਾਸ਼ਿਤ ਹੋਈ 30 ਜਨਵਰੀ 2026

ਇਸ ਪੰਨੇ ‘ਤੇ


ਅਨੁਵਾਦ ਕਰਵਾਉਣ ਤੋਂ ਪਹਿਲਾਂ ਆਪਣੇ ਦਸਤਾਵੇਜ਼ ਨੂੰ ਸਹੀ ਢੰਗ ਨਾਲ ਤਿਆਰ ਕਰਨ ਨਾਲ ਅਨੁਵਾਦਕਾਂ ਨੂੰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇਹ ਯਕੀਨੀ ਬਣਦਾ ਹੈ ਕਿ ਤੁਹਾਨੂੰ ਇੱਕ ਸਹੀ, ਉੱਚ-ਗੁਣਵੱਤਾ ਵਾਲਾ ਅਨੁਵਾਦ ਮਿਲੇ।

ਇਹ ਸਮਝਣਾ ਕਿ ਅਨੁਵਾਦਕ ਕਿਵੇਂ ਕੰਮ ਕਰਦੇ ਹਨ?

ਅਨੁਵਾਦਕ ਆਪਣੇ ਕੰਮ ਨੂੰ ਕੁਸ਼ਲਤਾ ਨਾਲ ਕਰਨ ਲਈ ਵਿਸ਼ੇਸ਼ ਸੌਫ਼ਟਵੇਅਰ ਦੀ ਵਰਤੋਂ ਕਰਦੇ ਹਨ, ਇਹ ਸੌਫ਼ਟਵੇਅਰ ਉਸ ਵੇਲੇ ਸਭ ਤੋਂ ਆਸਾਨੀ ਨਾਲ ਵਰਤੇ ਜਾਂਦੇ ਹਨ ਜਦੋਂ ਅਨੁਵਾਦ ਕਰਵਾਉਣ ਵਾਲੀ ਅਸਲੀ ਲਿਖਤ ਵਰਡ ਪ੍ਰੋਸੈਸਿੰਗ ਵਿੱਚ ਹੋਵੇ (ਜਿਵੇਂ ਮਾਈਕ੍ਰੋਸਾਫਟ ਵਰਡ ਵਿੱਚ)।

ਕੰਪਿਊਟਰ ਸਹਾਇਕ ਅਨੁਵਾਦ (Computer Assisted Translation, CAT) ਟੂਲਜ਼ ਅਨੁਵਾਦਕਾਂ ਨੂੰ ਕਈ ਸੁਵਿਧਾਵਾਂ ਪ੍ਰਦਾਨ ਕਰਦੇ ਹਨ, ਜਿਵੇਂ ਕਿ ਅਨੁਵਾਦ ਜਲਦੀ ਕਰਨ ਲਈ ਦਸਤਾਵੇਜ਼ ਨੂੰ ਛੋਟੇ ਹਿੱਸਿਆਂ ਵਿੱਚ ਵੰਡਣਾ, ਜਾਂ ਆਪਣੇ ਆਪ ਹੀ ਅਸਲੀ ਦਸਤਾਵੇਜ਼ ਵਾਂਗ ਫਾਰਮੈਟਿੰਗ ਲਾਗੂ ਕਰਨਾ।

ਲੰਬੇ ਟੈਕਸਟ ਲਈ, ਅਨੁਵਾਦਕ ਜ਼ਿਆਦਾਤਰ ਸੰਭਾਵੀ ਤੌਰ ‘ਤੇ CAT ਟੂਲ ਦੀ ਵਰਤੋਂ ਕਰਦੇ ਹਨ। ਮਿਆਰੀ ਦਸਤਾਵੇਜ਼ਾਂ ਲਈ, ਉਹ ਸਿੱਧੇ ਵਰਡ ਪ੍ਰੋਸੈਸਰ ਵਿੱਚ ਮੌਜੂਦ ਟੈਂਪਲੇਟ ਵਿੱਚ ਸਿੱਧਾ ਅਨੁਵਾਦ ਵੀ ਕਰ ਸਕਦੇ ਹਨ।

ਵਿਸ਼ਾ ਅਤੇ ਇਕਸਾਰਤਾ

ਲੰਬੇ ਦਸਤਾਵੇਜ਼ਾਂ ਲਈ ਜਾਂ ਉਨ੍ਹਾਂ ਦਸਤਾਵੇਜ਼ਾਂ ਲਈ ਜਿਨ੍ਹਾਂ ਦੇ ਪਿਛਲੇ ਅਨੁਵਾਦ ਮੌਜੂਦ ਹਨ, ਸ਼ਬਦਾਵਲੀ ਨੂੰ ਇਕਸਾਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਅਨੁਵਾਦਕ ਨੂੰ ਅਜਿਹਾ ਕਰਨ ਵਿੱਚ ਮਦਦ ਕਰਨ ਲਈ, ਜਿੱਥੇ ਵੀ ਸੰਭਵ ਹੋਵੇ, ਉਨ੍ਹਾਂ ਨੂੰ ਵਿਸ਼ੇ ਦਾ ਪਿਛੋਕੜ, ਸ਼ਬਦਾਵਲੀਆਂ ਅਤੇ ਪਿਛਲੇ ਅਨੁਵਾਦ ਪ੍ਰਦਾਨ ਕਰੋ।

ਇੱਕੋ ਸ਼ਬਦ ਜਾਂ ਵਾਕਾਂਸ਼ ਅਕਸਰ ਕਈ ਵੱਖ-ਵੱਖ ਤਰੀਕਿਆਂ ਨਾਲ ਅਨੁਵਾਦ ਕੀਤਾ ਜਾ ਸਕਦਾ ਹੈ। ਉਦਾਹਰਨ ਵਜੋਂ, ਅੰਗਰੇਜ਼ੀ ਵਿੱਚ “ਬੈਂਕ” ਸ਼ਬਦ ਦਾ ਅਰਥ ਵਿੱਤੀ ਸੰਸਥਾ ਜਾਂ ਨਦੀ ਦਾ ਕਿਨਾਰਾ ਵੀ ਹੋ ਸਕਦਾ ਹੈ। ਵਿਸ਼ੇ ਬਾਰੇ ਜਾਣਕਾਰੀ ਅਨੁਵਾਦਕ ਨੂੰ ਸਹੀ ਅਰਥ ਚੁਣਨ ਵਿੱਚ ਮਦਦ ਕਰਦੀ ਹੈ। ਹਵਾਲਾ ਸਮੱਗਰੀ ਤੁਹਾਡੇ ਪੂਰੇ ਦਸਤਾਵੇਜ਼ ਵਿੱਚ ਸ਼ਬਦਾਂ ਦੀ ਚੋਣ ਨੂੰ ਇਕਸਾਰ ਬਣਾਈ ਰੱਖਣ ਵਿੱਚ ਸਹਾਇਕ ਹੁੰਦੀ ਹੈ।

ਆਪਣੇ ਅਨੁਵਾਦਕ ਨੂੰ ਕਿਹੜੀ ਜਾਣਕਾਰੀ ਦੇਣੀ ਚਾਹੀਦੀ ਹੈ?

ਵਿਸ਼ਾ ਅਤੇ ਪਿਛੋਕੜ

  • ਅਨੁਵਾਦ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ?
  • ਅਨੁਵਾਦ ਦਾ ਉਦੇਸ਼ ਕੀ ਹੈ?
  • ਸੰਭਾਵਿਤ ਪਾਠਕ ਕੌਣ ਹਨ?

ਹਵਾਲਾ ਸਮੱਗਰੀ

  • ਸ਼ਬਦਾਂ ਦੀ ਸ਼ਬਦਾਵਲੀ
  • ਲਿਖਤ ਦੀ ਸ਼ੈਲੀ ਲਈ ਮਾਰਗਦਰਸ਼ਿਕਾ
  • ਕਿਸੇ ਵੀ ਸੰਖੇਪ ਸ਼ਬਦਾਂ ਦੀ ਵਿਆਖਿਆ
  • ਪਿਛਲੇ ਅਨੁਵਾਦਾਂ ਦੀਆਂ ਉਦਾਹਰਨਾਂ (ਇਹ ਸ਼ਬਦਾਵਲੀ, ਲਿਖਣ ਦੀ ਸ਼ੈਲੀ ਅਤੇ ਭਾਸ਼ਾ ਦੀ ਇਕਸਾਰਤਾ ਰੱਖਣ ਵਿੱਚ ਮਦਦ ਕਰਦਾ ਹੈ)

ਖ਼ਾਸ ਹਿਦਾਇਤਾਂ

ਹੇਠ ਲਿਖੇ ਸਵਾਲਾਂ ’ਤੇ ਵਿਚਾਰ ਕਰੋ:

  • ਕੀ ਹਵਾਲੇ (citations) ਅਤੇ ਸੰਦਰਭ ਸੂਚੀ (references) ਮੂਲ ਭਾਸ਼ਾ ਵਿੱਚ ਹੀ ਰੱਖਣੇ ਚਾਹੀਦੇ ਹਨ? (ਮੂਲ ਸਰੋਤ ਤੱਕ ਪਹੁੰਚ ਬਣਾਈ ਰੱਖਣ ਲਈ ਅਜਿਹਾ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ)
  • ਕੀ ਸਰਕਾਰੀ ਸੰਸਥਾਵਾਂ ਜਾਂ ਉਤਪਾਦਾਂ ਦੇ ਨਾਮ ਅਨੁਵਾਦ ਕੀਤੇ ਜਾਣੇ ਚਾਹੀਦੇ ਹਨ, ਜਾਂ ਮੂਲ ਭਾਸ਼ਾ ਵਿੱਚ ਹੀ ਰੱਖੇ ਜਾਣੇ ਚਾਹੀਦੇ ਹਨ?
  • ਕੀ ਤੁਸੀਂ ਚਾਹੁੰਦੇ ਹੋ ਕਿ ਅਨੁਵਾਦ ਅਤੇ ਮੂਲ ਸ਼ਬਦ ਦੋਵੇਂ ਲਿਖੇ ਜਾਣ?

ਉਦਾਹਰਨ ਵਜੋਂ, ਤੁਸੀਂ ਇਹ ਕਰਨਾ ਪਸੰਦ ਕਰ ਸਕਦੇ ਹੋ:

  • “Social Security Administration” ਸ਼ਬਦ ਦਾ ਪੂਰਾ ਅਨੁਵਾਦ
  • “Social Security Administration (SSA)” ਮੂਲ ਸ਼ਬਦ ਛੋਟੇ ਨਾਮ ਦੇ ਨਾਲ
  • “SSA” ਸਿਰਫ਼ ਅੰਗਰੇਜ਼ੀ ਵਿੱਚ ਹੀ ਰੱਖਣਾ

ਦਸਤਾਵੇਜ਼ ਗੁਣਵੱਤਾ ਚੈੱਕਲਿਸਟ

ਆਪਣੇ ਦਸਤਾਵੇਜ਼ ਨੂੰ ਅਨੁਵਾਦ ਲਈ ਭੇਜਣ ਤੋਂ ਪਹਿਲਾਂ, ਇਨ੍ਹਾਂ ਮਹੱਤਵਪੂਰਨ ਗੱਲਾਂ ਦੀ ਜਾਂਚ ਕਰੋ:

ਦਸਤਾਵੇਜ਼ ਦੀ ਸਥਿਤੀ

  • ਕੀ ਇਹ ਅਨੁਵਾਦ ਕਰਵਾਉਣ ਵਾਲੇ ਟੈਕਸਟ ਦਾ ਅੰਤਿਮ ਸੰਸਕਰਣ ਹੈ?
  • ਕੀ ਇਸਦੀ ਜਾਂਚ ਅਤੇ ਪ੍ਰੂਫਰੀਡਿੰਗ ਕੀਤੀ ਗਈ ਹੈ?
  • ਕੀ ਇਸਦੇ ਸ਼ਬਦ ਸਪੱਸ਼ਟ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਦੋਹਰੇ ਅਰਥਾਂ ਤੋਂ ਰਹਿਤ ਹਨ?

ਦਸਤਾਵੇਜ਼ ਦੀ ਗੁਣਵੱਤਾ

  • ਕੀ ਦਸਤਾਵੇਜ਼ ਦੀ ਗੁਣਵੱਤਾ ਚੰਗੀ ਹੈ?
  • ਜੇਕਰ ਇਹ ਸਕੈਨ ਕੀਤਾ ਹੋਇਆ ਹੈ, ਤਾਂ ਕੀ ਸ਼ਬਦ ਸਾਫ਼ ਅਤੇ ਆਸਾਨੀ ਨਾਲ ਪੜ੍ਹਨਯੋਗ ਹਨ?
  • ਕੀ ਇਹ ਮਾਈਕ੍ਰੋਸਾਫਟ ਵਰਡ ਵਰਗੇ ਸੰਪਾਦਨਯੋਗ ਫਾਈਲ ਫਾਰਮੈਟ ਵਿੱਚ ਹੈ?

ਫਾਰਮੈਟ ਸੰਬੰਧੀ ਲੋੜਾਂ

  • ਤੁਹਾਨੂੰ ਅੰਤਿਮ ਅਨੁਵਾਦ ਕਿਸ ਫਾਰਮੈਟ ਵਿੱਚ ਚਾਹੀਦਾ ਹੈ?
  • ਕੀ ਇਸਨੂੰ ਕੋਈ ਵਿਸ਼ੇਸ਼ ਫਾਰਮੈਟਿੰਗ ਦੀ ਲੋੜ ਹੈ?
  • ਕੀ ਇਹ ਕਿਸੇ ਵੈੱਬਸਾਈਟ ਲਈ ਹੈ?
  • ਕੀ ਤੁਹਾਡੇ ਕੋਲ ਕੋਈ ਟੈਂਪਲੇਟ (ਨਮੂਨਾ ਖਾਕਾ) ਹੈ, ਜੋ ਅਨੁਵਾਦਕ ਵਰਤ ਸਕੇ?

ਚਿੱਤਰ ਅਤੇ ਗ੍ਰਾਫਿਕਸ

  • ਕੀ ਦਸਤਾਵੇਜ਼ ਵਿੱਚ ਚਿੱਤਰ, ਗ੍ਰਾਫ਼ ਜਾਂ ਅੰਕੜੇ ਸ਼ਾਮਲ ਹਨ?
  • ਕੀ ਤੁਸੀਂ ਕਿਸੇ ਗ੍ਰਾਫ਼ ਜਾਂ ਚਾਰਟ ਦਾ ਅਨੁਵਾਦ ਕਰਵਾਉਣਾ ਚਾਹੁੰਦੇ ਹੋ?
  • ਕੀ ਤੁਸੀਂ ਅਸਲ ਫਾਈਲਾਂ (ਜਿਵੇਂ ਕਿ ਗ੍ਰਾਫ਼ਾਂ ਲਈ ਐਕਸਲ ਫਾਈਲਾਂ) ਪ੍ਰਦਾਨ ਕਰ ਸਕਦੇ ਹੋ?

ਅੰਤਿਮ ਸੁਝਾਅ

ਚੰਗੀ ਤਿਆਰੀ ਤੁਹਾਡੇ ਅਨੁਵਾਦ ਦੀ ਗੁਣਵੱਤਾ ਅਤੇ ਸ਼ੁੱਧਤਾ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। ਇਸ ਲਈ ਸਮਾਂ ਕੱਢ ਕੇ ਇਹ ਯਕੀਨੀ ਬਣਾਓ ਕਿ ਤੁਸੀਂ:

  • ਆਪਣੇ ਦਸਤਾਵੇਜ਼ ਨੂੰ ਸਹੀ ਢੰਗ ਨਾਲ ਤਿਆਰ ਕਰੋ
  • ਵਿਸ਼ੇ ਦੀ ਜਾਣਕਾਰੀ ਅਤੇ ਹਵਾਲਾ ਸਮੱਗਰੀ ਪ੍ਰਦਾਨ ਕਰੋ
  • ਆਪਣੀਆਂ ਜ਼ਰੂਰਤਾਂ ਬਾਰੇ ਆਪਣੇ ਅਨੁਵਾਦਕ ਨਾਲ ਸ਼ਪੱਸ਼ਟ ਗੱਲ ਕਰੋ
ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.