ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਜਦੋਂ ਪ੍ਰਮਾਣਿਤ ਦੁਭਾਸ਼ੀਏ ਜਾਂ ਅਨੁਵਾਦਕ ਉਪਲਬਧ ਨਾ ਹੋਣ, ਤਾਂ ਕੀ ਕਰਨਾ ਹੈ?

ਸ਼੍ਰੇਣੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਨਾਲ ਕੰਮ ਕਰਨਾ ਪ੍ਰਕਾਸ਼ਿਤ ਹੋਈ 15 ਜਨਵਰੀ 2026


ਕੁੱਝ ਭਾਸ਼ਾਵਾਂ ਲਈ, ਆਸਟ੍ਰੇਲੀਆ ਵਿੱਚ NAATI-ਪ੍ਰਮਾਣਿਤ ਦੁਭਾਸ਼ੀਏ ਜਾਂ ਅਨੁਵਾਦਕ ਬਹੁਤ ਹੀ ਘੱਟ ਜਾਂ ਉਪਲਬਧ ਹੀ ਨਹੀਂ ਹੁੰਦੇ। ਜੇਕਰ ਤੁਹਾਨੂੰ ਅਜਿਹੀਆਂ ਸਥਿਤੀਆਂ ਵਿੱਚ ਭਾਸ਼ਾ ਸੇਵਾਵਾਂ ਦੀ ਲੋੜ ਪਵੇ, ਤਾਂ ਇਹ ਲੇਖ ਤੁਹਾਨੂੰ ਕੁੱਝ ਉਪਲਬਧ ਤਰੀਕਿਆਂ ਬਾਰੇ ਜਾਣਕਾਰੀ ਦਿੰਦਾ ਹੈ।

ਕਿਸੇ ਭਾਸ਼ਾ ਸੇਵਾ ਪ੍ਰਦਾਤਾ (language service provider, LSP) ਨਾਲ ਸੰਪਰਕ ਕਰੋ

ਭਾਸ਼ਾ ਸੇਵਾ ਪ੍ਰਦਾਤਾ ਕਈ ਵਾਰ ਅਜਿਹਾ ਅਨੁਵਾਦਕ ਜਾਂ ਦੁਭਾਸ਼ੀਆ ਲੱਭ ਸਕਦੇ ਹਨ, ਜਿਸ ਕੋਲ ਕੰਮ ਦਾ ਤਜਰਬਾ ਅਤੇ ਸਿਖਲਾਈ ਹੋਵੇ, ਭਾਵੇਂ ਉਹ NAATI-ਪ੍ਰਮਾਣਿਤ ਨਾ ਵੀ ਹੋਵੇ (certification)। ਉਹਨਾਂ ਦੇ ਪੇਸ਼ੇਵਰ ਤਜਰਬੇ ਬਾਰੇ ਪੁੱਛੋ ਅਤੇ ਉਨ੍ਹਾਂ ਕੋਲੋਂ ਹਵਾਲੇ ਪ੍ਰਦਾਨ ਕਰਨ ਦੀ ਬੇਨਤੀ ਕਰੋ।

ਅਨੁਵਾਦ ਕਰਨ ਲਈ ਇੱਕ ਟੀਮ ਵਾਲੀ ਪਹੁੰਚ ਦੀ ਵਰਤੋਂ ਕਰੋ

ਕੁੱਝ ਸਥਿਤੀਆਂ ਵਿੱਚ, ਤੁਸੀਂ ਕਿਸੇ ਦੋਵਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਵਿਅਕਤੀ ਨੂੰ ਕਹਿ ਸਕਦੇ ਹੋ ਕਿ ਉਹ ਸੰਬੰਧਿਤ ਭਾਸ਼ਾ ਬੋਲਣ ਵਾਲੇ NAATI-ਪ੍ਰਮਾਣਿਤ ਦੁਭਾਸ਼ੀਏ ਦੇ ਨਾਲ ਮਿਲ ਕੇ ਅਨੁਵਾਦ ਸੇਵਾ ਦੇਵੇ। ਇਹ ਟੀਮ ਵਾਲੀ ਪਹੁੰਚ ਦਾ ਤਰੀਕਾ ਗੁਣਵੱਤਾ ਦਾ ਭਰੋਸਾ ਪ੍ਰਦਾਨ ਕਰਦਾ ਹੈ, ਕਿਉਂਕਿ ਪ੍ਰਮਾਣਿਤ ਦੁਭਾਸ਼ੀਆ ਦੋਵਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਵਿਅਕਤੀ ਨੂੰ ਸਹੀ ਅਨੁਵਾਦ ਕਿਵੇਂ ਕਰਨਾ ਹੈ, ਇਸ ਬਾਰੇ ਮਾਰਗਦਰਸ਼ਨ ਦੇ ਸਕਦਾ ਹੈ; ਹਾਲਾਂਕਿ, ਇਹ ਤਰੀਕਾ ਹੌਲੀ ਹੋ ਸਕਦਾ ਹੈ ਅਤੇ ਆਮ ਨਾਲੋਂ ਵੱਧ ਸਮਾਂ ਲੈ ਸਕਦਾ ਹੈ।

ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸੰਪਰਕ ਕਰੋ

ਹੇਠਾਂ ਦਿੱਤੀਆਂ ਸੰਸਥਾਵਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ:

  • ਦੂਤਾਵਾਸ, ਹਾਈ ਕਮਿਸ਼ਨ ਜਾਂ ਕੌਂਸਲੇਟ ਦਫ਼ਤਰ
  • ਵਿਦੇਸ਼ੀ ਅਨੁਵਾਦਕ ਅਤੇ ਦੁਭਾਸ਼ੀਆ ਪ੍ਰਮਾਣਿਕਤਾ ਸੰਸਥਾਵਾਂ
  • ਵਿਦੇਸ਼ੀ ਅਨੁਵਾਦਕ ਅਤੇ ਦੁਭਾਸ਼ੀਆ ਪੇਸ਼ੇਵਰ ਐਸੋਸੀਏਸ਼ਨਾਂ
    • AIIC (ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਕਾਨਫਰੰਸ ਇੰਟਰਪ੍ਰੇਟਰਜ਼)
    • ਇੰਟਰਨੈਸ਼ਨਲ ਫ਼ੈਡਰੇਸ਼ਨ ਆਫ਼ ਟ੍ਰਾਂਸਲੇਟਰਜ਼ (ਸਾਰੇ ਮੈਂਬਰ ਦੇਸ਼ਾਂ ਅਤੇ ਉਨ੍ਹਾਂ ਦੀਆਂ ਪੇਸ਼ੇਵਰ ਐਸੋਸੀਏਸ਼ਨਾਂ ਨੂੰ ਦੇਖਣ ਲਈ ਮੈਂਬਰਸ਼ਿਪ ਸੂਚੀ ਵੇਖੋ)
    • ATA (ਅਮਰੀਕਨ ਟ੍ਰਾਂਸਲੇਟਰਜ਼ ਐਸੋਸੀਏਸ਼ਨ)
    • NZSTI (ਨਿਊਜ਼ੀਲੈਂਡ ਸੋਸਾਇਟੀ ਆਫ਼ ਟ੍ਰਾਂਸਲੇਟਰਜ਼ ਐਂਡ ਇੰਟਰਪ੍ਰੇਟਰਜ਼)
  • ਵਿਦੇਸ਼ੀ ਭਾਸ਼ਾ ਸੇਵਾ ਪ੍ਰਦਾਤਾਵਾਂ ਦੇ ਨਾਲ

ਕੀ ਤੁਹਾਨੂੰ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਕੀਤੇ ਅਨੁਵਾਦ ਦੀ ਲੋੜ ਹੈ?

ਜੇਕਰ ਕਿਸੇ ਸਰਕਾਰੀ ਏਜੰਸੀ ਜਾਂ ਯੂਨੀਵਰਸਿਟੀ ਨੂੰ NAATI-ਪ੍ਰਮਾਣਿਤ ਅਨੁਵਾਦ ਦੀ ਲੋੜ ਹੋਵੇ ਅਤੇ ਤੁਹਾਡੀ ਭਾਸ਼ਾ ਲਈ ਕੋਈ ਪ੍ਰਮਾਣਿਤ ਅਨੁਵਾਦਕ ਉਪਲਬਧ ਨਾ ਹੋਵੇ, ਤਾਂ NAATI ਨਾਲ ਸੰਪਰਕ ਕਰੋ। ਅਸੀਂ ਤੁਹਾਨੂੰ ਇੱਕ ਪੱਤਰ ਦੇ ਸਕਦੇ ਹਾਂ ਜਿਸ ਵਿੱਚ ਪੁਸ਼ਟੀ ਕੀਤੀ ਜਾਂਦੀ ਹੈ ਕਿ ਤੁਹਾਡੀ ਭਾਸ਼ਾ ਲਈ ਕੋਈ NAATI-ਪ੍ਰਮਾਣਿਤ ਅਨੁਵਾਦਕ ਉਪਲਬਧ ਨਹੀਂ ਹੈ।

ਮਹੱਤਵਪੂਰਨ ਚੇਤਾਵਨੀ: ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਦੁਭਾਸ਼ੀਏ ਵਜੋਂ ਨਾ ਵਰਤੋਂ

NAATI ਸਖ਼ਤੀ ਨਾਲ ਸਲਾਹ ਦਿੰਦਾ ਹੈ ਕਿ ਪਰਿਵਾਰਕ ਮੈਂਬਰਾਂ, ਜੀਵਨਸਾਥੀ, ਦੋਸਤਾਂ ਜਾਂ ਬੱਚਿਆਂ ਨੂੰ ਦੁਭਾਸ਼ੀਏ ਵਜੋਂ ਨਾ ਵਰਤਿਆ ਜਾਵੇ, ਖ਼ਾਸ ਕਰਕੇ ਹੇਠਾਂ ਦਿੱਤੀਆਂ ਮਹੱਤਵਪੂਰਨ ਸਥਿਤੀਆਂ ਵਿੱਚ:

  • ਮੈਡੀਕਲ ਐਪੋਇੰਟਮੈਂਟਾਂ ਵਿੱਚ
  • ਕਾਨੂੰਨੀ ਮਾਮਲਿਆਂ ਵਿੱਚ
  • ਸਰਕਾਰੀ ਅਧਿਕਾਰਕ ਸੇਵਾਵਾਂ ਵਿੱਚ

ਦੋ ਭਾਸ਼ਾਵਾਂ ਨੂੰ ਬੋਲਣ ਵਾਲੇ ਵਿਅਕਤੀ ਅਤੇ ਦੁਭਾਸ਼ੀਏ ਵਿਚਕਾਰ ਅੰਤਰ ਬਾਰੇ ਸਾਡੀ ਸਲਾਹ ਇੱਥੇ ਵੇਖੋ।

ਕੀ ਤੁਹਾਨੂੰ ਮਦਦ ਦੀ ਲੋੜ ਹੈ?

ਜੇਕਰ ਤੁਹਾਨੂੰ ਸਮਝ ਨਾ ਆਵੇ ਕਿ ਕੀ ਕਰਨਾ ਹੈ, ਤਾਂ ਆਪਣੀ ਸਥਿਤੀ ਲਈ ਸਭ ਤੋਂ ਵਧੀਆ ਤਰੀਕੇ ਬਾਰੇ ਸਲਾਹ ਲੈਣ ਲਈ NAATI ਨਾਲ ਸੰਪਰਕ ਕਰੋ ਜਾਂ ਕਿਸੇ ਭਾਸ਼ਾ ਸੇਵਾ ਪ੍ਰਦਾਤਾ ਨਾਲ ਗੱਲ ਕਰੋ।

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.