ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

quote-1 quote-2

ਸਾਨੂੰ ਸਭ ਨੂੰ ਸਮਝੇ ਜਾਣ ਦਾ ਹੱਕ ਹੈ।
NAATI-ਪ੍ਰਮਾਣਿਤ ਦੁਭਾਸ਼ੀਏ ਦੀ ਮੰਗ ਕਰੋ।

ਸਮੱਸਿਆ

ਸਪੱਸ਼ਟ ਗੱਲਬਾਤ ਸੁਰੱਖਿਅਤ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਲਈ ਬਹੁਤ ਜ਼ਰੂਰੀ ਹੈ। ਇਹ ਲੋਕਾਂ ਨੂੰ ਆਪਣੀ ਸਿਹਤ ਨੂੰ ਸਮਝਣ, ਜਾਣਕਾਰੀ ਅਧਾਰਿਤ ਫ਼ੈਸਲੇ ਕਰਨ ਅਤੇ ਸਹੀ ਸਮੇਂ ’ਤੇ ਸਹੀ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।

ਜੋ ਲੋਕ ਘੱਟ ਜਾਂ ਬਿਲਕੁਲ ਵੀ ਅੰਗਰੇਜ਼ੀ ਨਹੀਂ ਬੋਲਦੇ, ਉਨ੍ਹਾਂ ਲਈ ਭਾਸ਼ਾਈ ਰੁਕਾਵਟਾਂ ਸਿਹਤ ਸੰਭਾਲ ਨੂੰ ਉਲਝਣ ਭਰਿਆ ਜਾਂ ਅਸੁਰੱਖਿਅਤ ਬਣਾ ਸਕਦੀਆਂ ਹਨ। ਮਹੱਤਵਪੂਰਨ ਜਾਣਕਾਰੀ ਗ਼ਲਤ ਸਮਝੀ ਜਾਂ ਛੁੱਟ ਸਕਦੀ ਹੈ, ਜਿਸ ਨਾਲ ਸਵਾਲ ਪੁੱਛਣਾ, ਡਾਕਟਰੀ ਸਲਾਹ ਦੀ ਪਾਲਣਾ ਕਰਨਾ ਜਾਂ ਇਲਾਜ ਸੰਬੰਧੀ ਫ਼ੈਸਲਿਆਂ ’ਤੇ ਭਰੋਸਾ ਮਹਿਸੂਸ ਕਰਨਾ ਮੁਸ਼ਕਿਲ ਹੋ ਸਕਦਾ ਹੈ। ਇਸ ਨਾਲ ਗ਼ਲਤੀਆਂ ਅਤੇ ਮਾੜੇ ਸਿਹਤ ਨਤੀਜੇ ਸਾਹਮਣੇ ਆ ਸਕਦੇ ਹਨ।

ਦੁਭਾਸ਼ੀਏ ਦੀ ਸੇਵਾ ਲਈ ਪਰਿਵਾਰਕ ਮੈਂਬਰਾਂ ਜਾਂ ਗੈਰ-ਸਿੱਖਿਅਤ ਦੋਭਾਸ਼ੀ ਕਰਮਚਾਰੀ ‘ਤੇ ਨਿਰਭਰ ਕਰਨਾ ਲੋਕਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਸ਼ਾਇਦ ਜਾਣਕਾਰੀ ਸਹੀ ਨਾ ਹੋਵੇ, ਨਿੱਜੀ ਵੇਰਵੇ ਸਾਂਝੇ ਕੀਤੇ ਜਾ ਸਕਦੇ ਹਨ, ਅਤੇ ਸੰਵੇਦਨਸ਼ੀਲ ਗੱਲਬਾਤ ਮੁਸ਼ਕਿਲ ਜਾਂ ਅਸਹਿਜ ਹੋ ਸਕਦੀ ਹੈ।

NAATI-ਪ੍ਰਮਾਣਿਤ ਦੁਭਾਸ਼ੀਏ ਸਿਹਤ ਸੰਭਾਲ ਨੂੰ ਸੁਰੱਖਿਅਤ ਅਤੇ ਵਧੇਰੇ ਸ਼ਮੂਲੀਅਤ ਭਰਿਆ ਬਣਾਉਣ ਵਿੱਚ ਮਦਦ ਕਰਦੇ ਹਨ। ਉਹ ਮਰੀਜ਼ਾਂ ਅਤੇ ਸਿਹਤ ਪੇਸ਼ੇਵਰਾਂ ਦਰਮਿਆਨ ਸਪੱਸ਼ਟ, ਸਹੀ ਅਤੇ ਗੁਪਤ ਗੱਲਬਾਤ ਕਰਨ ਵਿੱਚ ਸਹਾਇਤਾ ਕਰਦੇ ਹਨ, ਤਾਂ ਜੋ ਹਰ ਕੋਈ ਗੱਲ ਸਮਝ ਸਕੇ ਅਤੇ ਆਪਣੀ ਗੱਲ ਨੂੰ ਸਮਝਾ ਸਕੇ।

ਮੁਹਿੰਮ

ਬਰਾਬਰੀ ਵਾਲੀ ਸਿਹਤ ਸੰਭਾਲ ਲਈ ਪ੍ਰਮਾਣਿਤ ਦੁਭਾਸ਼ੀਏ

“ਸਾਨੂੰ ਸਭ ਨੂੰ ਸਮਝੇ ਜਾਣ ਦਾ ਹੱਕ ਹੈ” NAATI ਦੀ ਇੱਕ ਰਾਸ਼ਟਰੀ ਜਾਗਰੂਕਤਾ ਮੁਹਿੰਮ ਹੈ ਜੋ ਸਿਹਤ ਸੇਵਾ ਸਥਿਤੀਆਂ ਵਿੱਚ NAATI-ਪ੍ਰਮਾਣਿਤ ਦੁਭਾਸ਼ੀਆਂ ਨਾਲ ਕੰਮ ਕਰਨ ਨੂੰ ਉਤਸ਼ਾਹਿਤ ਕਰਦੀ ਹੈ। ਇਹ ਮਰੀਜ਼ਾਂ ਨੂੰ ਦੁਭਾਸ਼ੀਏ ਦੀ ਬੇਨਤੀ ਕਰਨ ਲਈ ਉਤਸ਼ਾਹਿਤ ਕਰਦੀ ਹੈ ਅਤੇ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਪ੍ਰਮਾਣਿਤ ਦੁਭਾਸ਼ੀਆਂ ਦੀ ਮਹੱਤਤਾ ਸਮਝਣ ਵਿੱਚ ਮਦਦ ਕਰਦਾ ਹੈ।

ਇਹ ਮੁਹਿੰਮ ਹੇਠ ਲਿਖੇ ਖੇਤਰਾਂ ਵਿੱਚ NAATI-ਪ੍ਰਮਾਣਿਤ ਦੁਭਾਸ਼ੀਆਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ:

  • ਕਲੀਨਿਕਲ ਸੁਰੱਖਿਆ ਅਤੇ ਜਾਣਕਾਰੀ-ਅਧਾਰਿਤ ਸਹਿਮਤੀ
  • ਮਰੀਜ਼ ਦੀ ਮਾਣ-ਮਰਯਾਦਾ ਅਤੇ ਖੁਦਮੁਖਤਿਆਰੀ
  • ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਵਿੱਚ ਬਰਾਬਰਤਾ

ਮੁਹਿੰਮ

Campaign assets

TV commercial

‘We all deserve to be understood’ TVC with SBS In Language.

Social tiles

Social tile for Instagram, square format
Instagram square (1:1)
Social tile for Facebook, square format
Facebook square (1:1)
Social tile for LinkedIn, square format
LinkedIn square (1:1)

Resources

ਕੰਮਕਾਜ ਦੀ ਥਾਂ ’ਤੇ ਦੁਭਾਸ਼ੀਆ

NAATI-ਪ੍ਰਮਾਣਿਤ ਦੁਭਾਸ਼ੀਏ ਨਾਲ ਕਿਉਂ ਕੰਮ ਕਰਨਾ ਚਾਹੀਦਾ ਹੈ?

ਆਸਟ੍ਰੇਲੀਆ ਵਿੱਚ ਦੁਭਾਸ਼ੀਆ ਵਜੋਂ ਕੰਮ ਕਰਨ ਲਈ NAATI ਪ੍ਰਮਾਣਿਕਤਾ ਉਦਯੋਗਿਕ ਮਿਆਰ ਹੈ। NAATI-ਪ੍ਰਮਾਣਿਤ ਦੁਭਾਸ਼ੀਏ ਦੀ ਸੇਵਾ ਲੈਣ ਨਾਲ ਸੁਰੱਖਿਅਤ, ਨੈਤਿਕ ਅਤੇ ਉੱਚ-ਗੁਣਵੱਤਾ ਵਾਲੀ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਸਹਾਇਤਾ ਮਿਲਦੀ ਹੈ।

ਪੇਸ਼ੇਵਰ ਦੁਭਾਸ਼ੀਏ:

  • ਸਹੀ ਕਲੀਨਿਕਲ ਸੰਚਾਰ ਨੂੰ ਯਕੀਨੀ ਬਣਾਉਂਦੇ ਹਨ
  • ਜਾਣਕਾਰੀ-ਅਧਾਰਿਤ ਸਹਿਮਤੀ ਅਤੇ ਸਾਂਝੇ ਤੌਰ ‘ਤੇ ਫ਼ੈਸਲਾ-ਲੈਣ ਦੀ ਪ੍ਰਕਿਰਿਆ ਨੂੰ ਸਮਰਥਨ ਦਿੰਦੇ ਹਨ
  • ਮਰੀਜ਼ ਦੀ ਗੁਪਤਤਾ ਅਤੇ ਮਰਿਆਦਾ ਦੀ ਰੱਖਿਆ ਕਰਦੇ ਹਨ
  • ਕਲੀਨਿਕਲ ਗ਼ਲਤੀਆਂ ਅਤੇ ਗ਼ਲਤ ਗੱਲ ਦੇ ਅੱਗੇ ਦੱਸੇ ਜਾਣ ਦੇ ਖ਼ਤਰੇ ਨੂੰ ਘਟਾਉਂਦੇ ਹਨ
  • ਸਿਹਤ ਸੇਵਾਵਾਂ ਤੱਕ ਇੱਕ-ਬਰਾਬਰ ਪਹੁੰਚ ਨੂੰ ਸਮਰਥਨ ਦਿੰਦੇ ਹਨ
  • ਦੇਖਭਾਲ ਦੀ ਜ਼ਿੰਮੇਵਾਰੀ ਅਤੇ ਮਰੀਜ਼ ਸੁਰੱਖਿਆ ਮਿਆਰਾਂ ਨਾਲ ਮੇਲ ਖਾਂਦੇ ਹਨ

NAATI ਪ੍ਰਮਾਣਿਕਤਾ ਇਹ ਭਰੋਸਾ ਦਿੰਦੀ ਹੈ ਕਿ ਦੁਭਾਸ਼ੀਏ ਅਤੇ ਅਨੁਵਾਦਕ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਪੇਸ਼ੇਵਰ ਮਿਆਰ ਅਤੇ ਯੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।

ਪ੍ਰਮਾਣਿਤ ਦੁਭਾਸ਼ੀਆ ਲੱਭਣਾ

ਭਾਸ਼ਾਵਾਂ, ਸਥਾਨਾਂ ਅਤੇ ਸੇਵਾ ਕਿਸਮਾਂ ਅਨੁਸਾਰ ਯੋਗ ਪੇਸ਼ੇਵਰ ਲੱਭਣ ਲਈ NAATI ਦੀ ਔਨਲਾਈਨ ਡਾਇਰੈਕਟਰੀ ਦੀ ਵਰਤੋਂ ਕਰੋ।

ਡਾਇਰੈਕਟਰੀ ਵੇਖੋ

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.