ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਅਕਸਰ ਪੁੱਛੇ ਜਾਂਦੇ ਸਵਾਲ

ਇਸ ਅਨੁਸਾਰ ਅਨੁਸਾਰ ਛਾਂਟੋ


ਅਕਸਰ ਪੁੱਛੇ ਜਾਂਦੇ ਸਵਾਲ

ਅਨੁਵਾਦਕ ਲਿਖਤੀ ਸਮੱਗਰੀ ਨਾਲ ਕੰਮ ਕਰਦੇ ਹਨ। ਉਹ ਲਿਖਤੀ ਦਸਤਾਵੇਜ਼ਾਂ ਦਾ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ।

ਦੁਭਾਸ਼ੀਏ ਬੋਲੇ ​​ਗਏ ਸ਼ਬਦਾਂ ਜਾਂ ਸੈਨਤ ਭਾਸ਼ਾਵਾਂ (ਜਿਵੇਂ ਕਿ ਔਸਲਾਨ) ਨਾਲ ਕੰਮ ਕਰਦੇ ਹਨ। ਉਹ ਹਰੇਕ ਬੁਲਾਰੇ ਦੁਆਰਾ ਕਹੀ ਗਈ ਗੱਲ ਜਾਂ ਦੂਜੇ ਵਿਅਕਤੀ ਦੀ ਭਾਸ਼ਾ ਵਿੱਚ ਸੈਨਤ ਦੀ ਵਿਆਖਿਆ ਕਰਦੇ ਹਨ।

ਵਧੇਰੇ ਮਾਰਗਦਰਸ਼ਨ ਲਈ, ਸਾਡਾ ਲੇਖ "ਅਨੁਵਾਦਕ ਬਨਾਮ ਦੁਭਾਸ਼ੀਏ: ਮੈਨੂੰ ਕਿਸ ਦੀ ਲੋੜ ਹੈ?" ਪੜ੍ਹੋ।

NAATI ਆਪ ਦੁਭਾਸ਼ੀਆ ਜਾਂ ਅਨੁਵਾਦ ਸੇਵਾਵਾਂ ਪ੍ਰਦਾਨ ਨਹੀਂ ਕਰਦਾ ਹੈ; ਹਾਲਾਂਕਿ, NAATI ਦੀ ਔਨਲਾਈਨ ਡਾਇਰੈਕਟਰੀ ਵਿੱਚ ਉਹਨਾਂ ਪ੍ਰਮਾਣਿਤ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੇ ਸੰਪਰਕ ਵੇਰਵੇ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਵੇਰਵੇ ਦਰਜ ਕਰਵਾਉਣ ਦੀ ਚੋਣ ਕੀਤੀ ਹੋਵੇ। ਇਸ ਡਾਇਰੈਕਟਰੀ ਵਿੱਚ ਦੁਭਾਸ਼ੀਏ ਅਤੇ ਅਨੁਵਾਦਕ ਭਾਸ਼ਾਵਾਂ ਅਨੁਸਾਰ ਸੂਚੀਬੱਧ ਹੁੰਦੇ ਹਨ।

ਰਾਸ਼ਟਰੀ ਪੱਧਰ 'ਤੇ, ਕਈ ਮੁੱਖ ਸੰਸਥਾਵਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਸ਼ਾਵਾਂ ਵਿੱਚ ਦੁਭਾਸ਼ੀਆ ਸੇਵਾਵਾਂ ਪ੍ਰਦਾਨ ਕਰਦੀਆਂ ਹਨ।

ਨੋਰਦਰਨ ਟੈਰੀਟਰੀ:

ਵੈਸਟਰਨ ਆਸਟ੍ਰੇਲੀਆ:

ਸਾਊਥ ਆਸਟ੍ਰੇਲੀਆ:

ਕੁਈਨਜ਼ਲੈਂਡ:

ਕੁੱਝ ਖੇਤਰਾਂ ਵਿੱਚ, NAATI ਵੱਲੋਂ ਪ੍ਰਮਾਣਿਤ ਸਵੈ-ਰੁਜ਼ਗਾਰਦਾਤਾ ਦੁਭਾਸ਼ੀਏ ਆਪਣੇ ABN ਅਧੀਨ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਐਬੋਰਿਜ਼ਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਸ਼ਾ ਕੇਂਦਰ ਵੀ ਅਕਸਰ ਅਨੁਵਾਦ ਸੇਵਾਵਾਂ ਉਪਲਬਧ ਕਰਵਾਉਂਦੇ ਹਨ।

ਬਹੁਤ ਸਾਰੇ ਅਨੁਵਾਦਕ ਅਤੇ ਦੁਭਾਸ਼ੀਏ ਦੂਰੋਂ ਬੈਠੇ ਕੰਮ ਕਰਦੇ ਹਨ, ਜਿਸਦਾ ਮਤਲਬ ਹੈ ਕਿ ਉਹ ਟੈਲੀਫ਼ੋਨ ਜਾਂ ਵੀਡੀਓ ਕਾਲ ਦੁਆਰਾ ਤੁਹਾਡੀ ਮਦਦ ਕਰ ਸਕਦੇ ਹਨ। ਤੁਸੀਂ ਕਿਸੇ ਵੀ ਥਾਂ ਦੇ ਅਨੁਵਾਦਕ ਜਾਂ ਦੁਭਾਸ਼ੀਏ ਨੂੰ ਲੱਭ ਸਕਦੇ ਹੋ।

ਕੁੱਝ ਐਪੋਇੰਟਮੈਂਟਾਂ ਲਈ, ਤੁਸੀਂ ਪਸੰਦ ਕਰ ਸਕਦੇ ਹੋ ਕਿ ਦੁਭਾਸ਼ੀਆ ਤੁਹਾਡੇ ਨਾਲ ਵਿਅਕਤੀਗਤ ਤੌਰ 'ਤੇ ਮੌਜ਼ੂਦ ਹੋਵੇ। ਕੀ ਤੁਹਾਨੂੰ ਵਿਅਕਤੀਗਤ ਤੌਰ 'ਤੇ ਸੇਵਾ ਦੀ ਲੋੜ ਹੈ ਜਾਂ ਨਹੀਂ, ਇਹ ਤੁਹਾਡੀ ਸਥਿਤੀ, ਸੇਵਾ ਦੀ ਕਿਸਮ ਅਤੇ ਉਪਲਬਧ ਹੋਣ ਦੇ ਸਮੇਂ 'ਤੇ ਨਿਰਭਰ ਕਰਦਾ ਹੈ। ਤੁਸੀਂ NAATI ਦੀ ਔਨਲਾਈਨ ਡਾਇਰੈਕਟਰੀ ਵਿੱਚ ਸਥਾਨ ਦੇ ਆਧਾਰ ’ਤੇ ਫ਼ਿਲਟਰ ਲਗਾ ਕੇ ਆਪਣੇ ਨੇੜੇ ਮੌਜੂਦ ਅਨੁਵਾਦਕ ਜਾਂ ਦੁਭਾਸ਼ੀਏ ਲੱਭ ਸਕਦੇ ਹੋ।

NAATI, ਯਾਨੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਰਾਸ਼ਟਰੀ ਮਾਨਤਾ ਅਥਾਰਟੀ, ਆਸਟ੍ਰੇਲੀਆ ਵਿੱਚ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਰਾਸ਼ਟਰੀ ਮਿਆਰ ਨਿਰਧਾਰਤ ਕਰਨ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਸੰਸਥਾ ਹੈ।

NAATI ਪੇਸ਼ੇਵਰਾਂ ਨੂੰ ਪ੍ਰਮਾਣਿਤ ਕਰਦੀ ਹੈ ਤਾਂ ਜੋ ਸਰਕਾਰਾਂ, ਕਾਰੋਬਾਰ ਅਤੇ ਭਾਈਚਾਰਾ ਇਹ ਭਰੋਸਾ ਕਰ ਸਕਣ ਕਿ ਭਾਸ਼ਾਈ ਸੇਵਾਵਾਂ ਸਹੀ, ਪੇਸ਼ੇਵਰ ਅਤੇ ਨੈਤਿਕ ਹਨ।

NAATI ਕੀ ਕਰਦੀ ਹੈ:
NAATI ਅਨੁਵਾਦਕਾਂ ਅਤੇ ਦੁਭਾਸ਼ੀਆਂ ਦਾ ਟੈਸਟ ਲੈਂਦੀ ਹੈ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਕਰਦੀ ਹੈ। ਇਹ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਲਈ ਰਾਸ਼ਟਰੀ ਮਾਪਦੰਡ ਨਿਰਧਾਰਤ ਕਰਦੀ ਹੈ, ਪ੍ਰਮਾਣਿਤ ਪੇਸ਼ੇਵਰਾਂ ਦੀ ਇੱਕ ਜਨਤਕ ਔਨਲਾਈਨ ਡਾਇਰੈਕਟਰੀ ਬਣਾ ਕੇ ਰੱਖਦੀ ਹੈ, ਅਤੇ ਭਾਸ਼ਾ ਸੇਵਾਵਾਂ ਦੇ ਖੇਤਰ ਵਿੱਚ ਗੁਣਵੱਤਾ ਅਤੇ ਪੇਸ਼ੇਵਰਤਾ ਦਾ ਸਮਰਥਨ ਕਰਦੀ ਹੈ।

NAATI ਕੀ ਨਹੀਂ ਕਰਦੀ ਹੈ:
NAATI ਆਪ ਅਨੁਵਾਦ ਜਾਂ ਦੁਭਾਸ਼ੀਆ ਸੇਵਾਵਾਂ ਪ੍ਰਦਾਨ ਨਹੀਂ ਕਰਦੀ ਹੈ, ਅਨੁਵਾਦਕਾਂ ਜਾਂ ਦੁਭਾਸ਼ੀਆਂ ਨੂੰ ਨੌਕਰੀ ’ਤੇ ਨਹੀਂ ਰੱਖਦੀ, ਕੰਮ ਅਲਾਟ ਨਹੀਂ ਕਰਦੀ ਜਾਂ ਬੁਕਿੰਗ ਨਹੀਂ ਲੈਂਦੀ, ਅਤੇ ਸੇਵਾਵਾਂ ਲਈ ਕੀਮਤਾਂ ਜਾਂ ਫ਼ੀਸਾਂ ਨੂੰ ਨਿਰਧਾਰਤ ਨਹੀਂ ਕਰਦੀ ਹੈ।

ਜੇਕਰ ਤੁਹਾਨੂੰ ਕਿਸੇ ਦਸਤਾਵੇਜ਼ ਨੂੰ ਅਨੁਵਾਦ ਕਰਵਾਉਣ ਦੀ ਲੋੜ ਹੈ ਜਾਂ ਤੁਸੀਂ ਕਿਸੇ ਦੁਭਾਸ਼ੀਏ ਨੂੰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿੱਧੇ NAATI ਵੱਲੋਂ ਪ੍ਰਮਾਣਿਤ ਪੇਸ਼ੇਵਰ ਜਾਂ ਭਾਸ਼ਾ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।

ਸਾਰੇ ਦੁਭਾਸ਼ੀਏ ਦੋਭਾਸ਼ੀ ਵਿਅਕਤੀ ਹੁੰਦੇ ਹਨ, ਪਰ ਸਾਰੇ ਦੋਭਾਸ਼ੀ ਲੋਕ ਦੁਭਾਸ਼ੀਏ ਨਹੀਂ ਹੋ ਸਕਦੇ ਹਨ।

  • ਦੁਭਾਸ਼ੀਆ ਇੱਕ ਦੋਭਾਸ਼ੀ ਸਿਖਲਾਈ ਪ੍ਰਾਪਤ ਪੇਸ਼ੇਵਰ ਹੁੰਦਾ ਹੈ, ਜਿਸ ਕੋਲ ਦੋਵਾਂ ਭਾਸ਼ਾਵਾਂ ਦੀ ਸੱਭਿਆਚਾਰਕ ਸਮਝ ਹੁੰਦੀ ਹੈ ਅਤੇ ਜੋ ਅਚਾਰ-ਸੰਹਿਤਾ (code of ethics) ਦੇ ਅਧੀਨ ਕੰਮ ਕਰਦਾ ਹੈ। ਆਸਟ੍ਰੇਲੀਆ ਵਿੱਚ ਦੁਭਾਸ਼ੀਏ ਵਜੋਂ ਕੰਮ ਕਰਨ ਲਈ ਭਾਈਚਾਰਕ ਮਿਆਰ ਇਹ ਹੈ ਕਿ ਵਿਅਕਤੀ NAATI ਵੱਲੋਂ ਪ੍ਰਮਾਣਿਤ ਹੋਵੇ।
  • ਦੋਭਾਸ਼ੀ ਵਿਅਕਤੀ ਦੋ ਭਾਸ਼ਾਵਾਂ ਬੋਲ ਸਕਦਾ ਹੁੰਦਾ ਹੈ, ਪਰ ਉਸਨੇ ਦੁਭਾਸ਼ੀਏ ਵਜੋਂ ਸਿਖਲਾਈ ਪ੍ਰਾਪਤ ਨਹੀਂ ਕੀਤੀ ਹੁੰਦੀ ਅਤੇ ਨਾ ਹੀ ਉਹ ਅਚਾਰ-ਸੰਹਿਤਾ ਦੇ ਕਿਸੇ ਨਿਯਮ ਦੇ ਅਧੀਨ ਹੁੰਦਾ ਹੈ।

ਸਾਡੇ ਇਸ ਲੇਖ ਵਿੱਚ ਇਸ ਬਾਰੇ ਹੋਰ ਪੜ੍ਹੋ: ਦੋਭਾਸ਼ੀ ਵਿਅਕਤੀ ਬਨਾਮ ਦੁਭਾਸ਼ੀਏ: ਕੀ ਫ਼ਰਕ ਹੈ?

NAATI ਦੀ ਪ੍ਰਮਾਣਿਕਤਾ ਪ੍ਰਣਾਲੀ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਤਿੰਨ ਅਨੁਵਾਦਕ ਪ੍ਰਮਾਣਿਕਤਾਵਾਂ ਅਤੇ ਛੇ ਦੁਭਾਸ਼ੀਆਂ ਪ੍ਰਮਾਣਿਕਤਾਵਾਂ ਸ਼ਾਮਲ ਹਨ। ਹਰ ਪ੍ਰਮਾਣਿਕਤਾ ਕਿਸ ਕਿਸਮ ਦੇ ਕੰਮ ਲਈ ਹੈ; ਇਹ ਸਮਝਣ ਲਈ ਸਾਡੀ ਮਾਰਗਦਰਸ਼ਿਕਾ ਗਾਈਡ ਪੜ੍ਹੋ: ਸਹੀ ਪੇਸ਼ੇਵਰ ਦੀ ਚੋਣ: NAATI ਦੀਆਂ ਪ੍ਰਮਾਣਿਕਤਾਵਾਂ ਦੀ ਇੱਕ ਝਲਕ

ਜੇਕਰ ਤੁਹਾਨੂੰ ਕਿਸੇ ਬਹਿਰੇ ਜਾਂ ਉੱਚਾ ਸੁਣਨ ਵਾਲੇ ਵਿਅਕਤੀ ਨਾਲ ਗੱਲਬਾਤ ਕਰਨ ਦੀ ਲੋੜ ਹੈ, ਤਾਂ ਤੁਹਾਨੂੰ NAATI ਵੱਲੋਂ ਪ੍ਰਮਾਣਿਤ ਔਸਲਾਨ ਜਾਂ ਡੈਫ਼ ਦੁਭਾਸ਼ੀਏ, ਜਾਂ ਲਿਖਤੀ ਅੰਗਰੇਜ਼ੀ ਤੋਂ ਔਸਲਾਨ ਵਿੱਚ ਅਨੁਵਾਦ ਕਰਨ ਵਾਲੇ ਅਨੁਵਾਦਕ ਦੀ ਲੋੜ ਪੈ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲਈ ਸਾਡੀ ਮਾਰਗਦਰਸ਼ਿਕਾ ਗਾਈਡ ਪੜ੍ਹੋ: ਔਸਲਾਨ ਅਤੇ ਹੋਰ ਸੰਕੇਤ ਭਾਸ਼ਾਵਾਂ ਲਈ NAATI ਦੀਆਂ ਪ੍ਰਮਾਣਿਕਤਾਵਾਂ

NAATI ਵੱਲੋਂ ਪ੍ਰਮਾਣਿਤ ਅਨੁਵਾਦਕ ਅਤੇ ਦੁਭਾਸ਼ੀਏ ਇੱਕ ਨੈਤਿਕ-ਸੰਹਿਤਾ ਅਤੇ ਆਚਾਰ-ਸੰਹਿਤਾ ਨਾਲ ਬੱਝੇ ਹੋਏ ਹੁੰਦੇ ਹਨ। ਇਸਦਾ ਅਰਥ ਹੈ ਕਿ ਤੁਸੀਂ ਕਿਸੇ ਵੀ NAATI-ਪ੍ਰਮਾਣਿਤ ਅਨੁਵਾਦਕ ਜਾਂ ਦੁਭਾਸ਼ੀਏ ’ਤੇ ਉਸੇ ਤਰ੍ਹਾਂ ਭਰੋਸਾ ਕਰ ਸਕਦੇ ਹੋ, ਜਿਵੇਂ ਤੁਸੀਂ ਕਿਸੇ ਡਾਕਟਰ ਜਾਂ ਅਕਾਉਂਟੈਂਟ ’ਤੇ ਕਰਦੇ ਹੋ।

ਸਾਡੇ ਇਸ ਲੇਖ ਵਿੱਚ ਇਸ ਬਾਰੇ ਹੋਰ ਪੜ੍ਹੋ: ਨੈਤਿਕ-ਸੰਹਿਤਾ ਬਾਰੇ ਵਿਆਖਿਆ

11-17 of 17 results
ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.